ਸ੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਹਾਦਸਾ, ਭਰੀ ਟਰਾਲੀ ’ਤੇ ਪਲਟਿਆ ਟਿੱਪਰ |OneIndia Punjabi

2023-12-27 2

ਪੰਜਾਬ ’ਚ ਧੁੰਦ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ, ਜਿਸ ਦੇ ਚੱਲਦਿਆਂ ਹਰ ਪਿੰਡ ਹਰ ਕਸਬੇ ਵਿੱਚ ਧੁੰਦ ਦੀ ਵਜ੍ਹਾ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਤੇ ਹਾਦਸੇ ਵੀ ਹੋ ਰਹੇ ਹਨ।ਧੁੰਦ ਨੇ ਹਾਦਸਿਆਂ ਨੂੰ ਵੀ ਸੱਦਾ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸੇ ਦੇ ਚਲਦਿਆਂ ਅੱਜ ਪਟਿਆਲਾ ਦੀ ਸਰਹੰਦ ਰੋਡ ਦੇ ਉੱਪਰ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜਮੇਲ ਤੋਂ ਵਾਪਸ ਆ ਰਹੀ ਇੱਕ ਟਰਾਲੀ ਅਤੇ ਟਰਾਲੇ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਰਾਲਾ ਡਿਵਾਈਡਰ ਦੇ ਨਾਲ ਟਕਰਾ ਕੇ ਟਰਾਲੀ ਦੇ ਉੱਪਰ ਹੀ ਪਲਟ ਗਿਆ ਪਰ ਗਨੀਮਤ ਇਹ ਰਹੀ ਕਿ ਟਰਾਲੀ ਦੇ ਵਿੱਚ ਬੈਠੇ ਸ਼ਰਧਾਲੂਆਂ ਨੇ ਛਾਲਾ ਮਾਰ ਕੇ ਆਪਣੀ ਜਾਨ ਬਚਾ ਲਈ ਪਰ ਦੋਵੇਂ ਵਾਹਨਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ।ਉਕਤ ਹਾਦਸੇ ਵਿੱਚ ਟਰੈਕਟਰ-ਟਰਾਲੀ ਵਿੱਚ ਸਵਾਰ 30 ਸਵਾਰੀਆਂ ਵਾਲ-ਵਾਲ ਬਚ ਗਈਆਂ।
.
Accident with devotees going to bow down at Sri Fatehgarh Sahib, tipper overturned on a full trolley.
.
.
.
#fatehgarhsahibnews #accident #punjabnews